,

ਜੀ.ਆਰ.ਪੀ. ਲੁਧਿਆਣਾ ਦੀ ਵੱਡੀ ਕਾਮਯਾਬੀ: ਰੇਲਵੇ ਸਟੇਸ਼ਨ ਤੋਂ 4 ਕਿਲੋਗ੍ਰਾਮ ਗਾਂਜਾ ਸਮੇਤ ਇੱਕ ਵਿਅਕਤੀ ਕਾਬੂ

ਲੁਧਿਆਣਾ, 15 ਜੁਲਾਈ (ਵਿਕਰਮ ਸੈਣੀ) ਜੀ.ਆਰ.ਪੀ. ਲੁਧਿਆਣਾ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਇੱਕ ਵਿਅਕਤੀ ਨੂੰ 4 ਕਿਲੋਗ੍ਰਾਮ ਗਾਂਜਾ ਸਮੇਤ ਗ੍ਰਿਫ਼ਤਾਰ ਕੀਤਾ ਹੈ।ਇਹ ਕਾਰਵਾਈ ਮਾਨਯੋਗ ਸਪੈਸ਼ਲ ਡੀ.ਜੀ.ਪੀ. ਰੇਲਵੇਜ਼ ਪੰਜਾਬ ਪਟਿਆਲਾ ਸ਼੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ (ਆਈ.ਪੀ.ਐਸ.), ਏ.ਆਈ.ਜੀ. ਰੇਲਵੇਜ਼ ਪੰਜਾਬ ਸ਼੍ਰੀ ਅਮਰਪ੍ਰੀਤ ਸਿੰਘ ਘੁੰਮਣ (ਪੀ.ਪੀ.ਐਸ.), ਕਪਤਾਨ…

ਲੁਧਿਆਣਾ, 15 ਜੁਲਾਈ (ਵਿਕਰਮ ਸੈਣੀ)

ਜੀ.ਆਰ.ਪੀ. ਲੁਧਿਆਣਾ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਇੱਕ ਵਿਅਕਤੀ ਨੂੰ 4 ਕਿਲੋਗ੍ਰਾਮ ਗਾਂਜਾ ਸਮੇਤ ਗ੍ਰਿਫ਼ਤਾਰ ਕੀਤਾ ਹੈ।ਇਹ ਕਾਰਵਾਈ ਮਾਨਯੋਗ ਸਪੈਸ਼ਲ ਡੀ.ਜੀ.ਪੀ. ਰੇਲਵੇਜ਼ ਪੰਜਾਬ ਪਟਿਆਲਾ ਸ਼੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ (ਆਈ.ਪੀ.ਐਸ.), ਏ.ਆਈ.ਜੀ. ਰੇਲਵੇਜ਼ ਪੰਜਾਬ ਸ਼੍ਰੀ ਅਮਰਪ੍ਰੀਤ ਸਿੰਘ ਘੁੰਮਣ (ਪੀ.ਪੀ.ਐਸ.), ਕਪਤਾਨ ਪੁਲਿਸ ਇਨਵੈਸਟੀਗੇਸ਼ਨ ਜੀ.ਆਰ.ਪੀ. ਪੰਜਾਬ ਸ਼੍ਰੀ ਬਲਰਾਮ ਰਾਣਾ (ਪੀ.ਪੀ.ਐਸ.), ਉਪ ਕਪਤਾਨ ਪੁਲਿਸ ਜੀ.ਆਰ.ਪੀ. ਲੁਧਿਆਣਾ ਸ਼੍ਰੀ ਤੇਜਪਾਲ ਸਿੰਘ (ਪੀ.ਪੀ.ਐਸ.) ਦੇ ਦਿਸ਼ਾ-ਨਿਰਦੇਸ਼ਾਂ ਅਤੇ ਇੰਸਪੈਕਟਰ ਪਲਵਿੰਦਰ ਸਿੰਘ, ਇੰਚਾਰਜ CIA-1 ਜੀ.ਆਰ.ਪੀ. ਪੰਜਾਬ ਕੈਂਪ ਲੁਧਿਆਣਾ ਦੀ ਅਗਵਾਈ ਹੇਠ ਕੀਤੀ ਗਈ।
ਪੁਲਿਸ ਅਨੁਸਾਰ ਏ.ਐਸ.ਆਈ. ਜਗਤਾਰ ਸਿੰਘ ਨੇ ਪੁਲਿਸ ਪਾਰਟੀ ਸਮੇਤ 15 ਜੁਲਾਈ 2026 ਨੂੰ ਰੇਲਵੇ ਸਟੇਸ਼ਨ ਲੁਧਿਆਣਾ ਵਿਖੇ ਨਾਕਾਬੰਦੀ ਅਤੇ ਚੈਕਿੰਗ ਦੌਰਾਨ ਦਿਨੇਸ਼ ਰਾਏ ਪੁੱਤਰ ਸਵਰਗਵਾਸੀ ਬਿਲਾਸ ਰਾਏ, ਵਾਸੀ ਜ਼ਿਲ੍ਹਾ ਸੀਤਾਮੜੀ (ਬਿਹਾਰ), ਉਮਰ ਕਰੀਬ 54 ਸਾਲ ਨੂੰ ਕਾਬੂ ਕੀਤਾ। ਉਸ ਦੇ ਕਬਜ਼ੇ ਵਿੱਚੋਂ ਇੱਕ ਪਲਾਸਟਿਕ ਦੇ ਕੱਟੇ ਵਿਚੋਂ 4 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ।ਇਸ ਸਬੰਧੀ ਦੋਸ਼ੀ ਖ਼ਿਲਾਫ਼ ਥਾਣਾ ਜੀ.ਆਰ.ਪੀ. ਲੁਧਿਆਣਾ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 20, 61 ਅਤੇ 85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਨੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੌਰਾਨ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਦੋਸ਼ੀ ਕਿੰਨੇ ਸਮੇਂ ਤੋਂ ਗਾਂਜੇ ਦੀ ਸਪਲਾਈ ਕਰ ਰਿਹਾ ਸੀ, ਇਹ ਨਸ਼ਾ ਕਿੱਥੋਂ ਲਿਆਉਂਦਾ ਸੀ ਅਤੇ ਕਿਸ-ਕਿਸ ਨੂੰ ਸਪਲਾਈ ਕਰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੇ ਆਧਾਰ ‘ਤੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports