ਪੰਥਕ ਮਸਲਿਆਂ ਤੇ ਸੰਜੀਦਗੀ ਨਾਲ ਪਹਿਰਾ ਦਿੰਦਿਆਂ ਸ. ਭਗਵੰਤ ਸਿੰਘ ਮਾਨ ਨੇ ਜੋ ਵਾਅਦਾ ਸੰਗਤ ਨਾਲ ਕੀਤਾ, ਉਸਨੂੰ ਨਿਭਾਅ ਕੇ ਪੰਥ ਪ੍ਰਸਤ ਹੋਣ ਦਾ ਸਬੂਤ ਦਿੱਤਾ ਹੈ | ਪੰਜਾਬ ਦੇ ਵਿੱਚ ਸਾਂਝੀਵਾਲਤਾ ਦੇ ਮਾਹੌਲ ਨੂੰ ਖ਼ਰਾਬ ਕਰਨ ਲਈ ਜੋ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਬੇਅਦਬੀ ਵਰਗੇ ਘਿਨਾਉਣੇ ਗੁਨਾਹ ਕੀਤੇ ਗਏ, ਉਹਨਾਂ ਦੇ ਗੁਨਾਹਗਾਰਾਂ ਨੂੰ ਸਖ਼ਤ ਸਜਾਵਾਂ ਦੇਣ ਲਈ ਸਰਕਾਰ ਵੱਲੋਂ ਵਿਸ਼ੇਸ਼ ਕਾਨੂੰਨ ਪਾਸ ਕਰਨਾ ਸੰਗਤ ਲਈ ਤਸੱਲੀ ਦਾ ਸਬੱਬ ਬਣਿਆ ਹੈ | ਪਿਛਲੇ ਕੁੱਛ ਸਾਲਾਂ ਵਿੱਚ ਵੱਖ ਵੱਖ ਥਾਵਾਂ ਤੇ ਵੱਡੀ ਸਾਜਿਸ਼ ਅਧੀਨ ਧਾਰਮਿਕ ਗ੍ਰੰਥਾਂ ਨੂੰ ਨਿਸ਼ਾਨਾ ਬਣਾ ਕੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੀਆਂ ਕੋਝੀਆਂ ਚਾਲਾਂ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਗਈਆਂ | ਪਰ ਪੁਰਾਣੇ ਕਾਨੂੰਨ ਵਿੱਚ ਕੁਝ ਢਿੱਲ ਹੋਣ ਕਰਕੇ ਅਤੇ ਕਨੂੰਨੀ ਦਾਅ ਪੇਚ ਕਰਕੇ ਦੋਸ਼ੀ ਬਚਦੇ ਰਹੇ ਹਨ | ਮੁੱਖ ਮੰਤਰੀ ਨੇ ਪਹਿਲੇ ਦਿਨ ਤੋਂ ਹੀ ਇਹ ਅਹਿਦ ਲਿਆ ਹੋਇਆ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ ਅਤੇ ਅਜਿਹਾ ਕਾਨੂੰਨ ਬਣਾਇਆ ਕਿ ਭਵਿੱਖ ਵਿੱਚ ਕੋਈ ਵੀ ਬੇਅਦਬੀ ਕਰਨ ਦੀ ਜ਼ਹਿਮਤ ਨਹੀਂ ਕਰੇਗਾ | ਉਸੇ ਜਿੰਮੇਵਾਰੀ ਨੂੰ ਨਿਭਾਉਂਦੇ ਹੋਏ ਮਾਨ ਸਰਕਾਰ ਨੇ ਇਤਿਹਾਸਿਕ ਬਿੱਲ ਪਾਸ ਕਰਕੇ ਪੰਜਾਬ ਦੇ ਸੱਚੇ ਸਪੂਤ ਹੋਣ ਦਾ ਸਬੂਤ ਦਿੱਤਾ ਹੈ | ਜਦਕਿ ਇਸ ਤੋਂ ਪਹਿਲੀਆਂ ਸਰਕਾਰਾਂ ਨੇ ਕੇਵਲ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਸੰਗਤ ਦੀਆਂ ਅੱਖਾਂ ਵਿਚ ਧੂੜ ਪਾਉਣ ਦਾ ਕੰਮ ਕੀਤਾ | ਖੁਦ ਨੂੰ ਪੰਥਕ ਕਹਾਉਣ ਵਾਲੇ ਵੀ ਝੂਠੀਆਂ ਮਾਫੀਆਂ ਰਾਹੀਂ ਕੇਵਲ ਵੋਟਾਂ ਦੀ ਰਾਜਨੀਤੀ ਹੀ ਕਰਦੇ ਰਹੇ ਅਤੇ ਪੰਥ ਨੂੰ ਹਮੇਸ਼ਾ ਪਿੱਠ ਹੀ ਦਿਖਾਈ ਹੈ | ਮਾਨ ਸਰਕਾਰ ਦੀ ਇਸ ਸਖ਼ਤ ਕਾਨੂੰਨ ਦੀ ਪਹਿਲ ਨਾਲ ਦੇਸ਼ ਵਿਦੇਸ਼ ਵਿਚ ਚਰਚਾ ਹੈ |
ਬੇਅਦਬੀ ਕਾਨੂੰਨ ਵਿਚ ਸਖ਼ਤੀ ਕਰਨਾ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ : ਪਰਮਵੀਰ ਸਿੰਘ ਐਡਵੋਕੇਟ
ਪੰਥਕ ਮਸਲਿਆਂ ਤੇ ਸੰਜੀਦਗੀ ਨਾਲ ਪਹਿਰਾ ਦਿੰਦਿਆਂ ਸ. ਭਗਵੰਤ ਸਿੰਘ ਮਾਨ ਨੇ ਜੋ ਵਾਅਦਾ ਸੰਗਤ ਨਾਲ ਕੀਤਾ, ਉਸਨੂੰ ਨਿਭਾਅ ਕੇ ਪੰਥ ਪ੍ਰਸਤ ਹੋਣ ਦਾ ਸਬੂਤ..
Previous Post
Next Post
Leave a Reply
Latest News

Stay Connected
Categories
Amritsar Bathinda E-PAPER Faridkot Fatehgarh Sahib Firozpur Gurdaspur Hoshiarpur Jalandhar Kapurthala Ludhiana Mansa Moga Muktsar Nawanshahr Patiala Punjab Uncategorized
Tags
About the Author

AF themes
Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

Search the Archives
Access over the years of investigative journalism and breaking reports
You May Have Missed














